Submit your work, meet writers and drop the ads. Become a member
Jan 5
ਸੁਣਿਆ ਹੈ ,ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ ।
ਇਹ ਨੌਬਤ ਕਿਉਂ ਆਈ ?
ਕਿਸਾਨ ਇਨ੍ਹਾਂ ਵੀ ਗ਼ਰੀਬ ਤੇ ਮਜ਼ਬੂਰ ਨਹੀਂ ਸੀ ਕਿ
ਉਹ ਸਾਰੇ ਕੰਮ ਧੰਦੇ ਛੱਡ ਕੇ
ਆਪਣਾ ਵਿਰੋਧ ਪ੍ਰਗਟ ਕਰਨ ਲਈ
ਧਰਨਿਆਂ ਮੁਜ਼ਾਰਿਆਂ ਦਾ ਆਸਰਾ ਲਵੇ
ਇਹ ਸਭ ਕੁੱਝ ਵਾਪਰਿਆ ਹੈ
ਤਾਂ ਕਿਸਾਨਾਂ ਦੀ ਆਪਣੀਆਂ ਗ਼ਲਤੀਆਂ ਦੇ ਕਾਰਨਾਂ ਕਰਕੇ
ਮੈਨੂੰ ਜਾਪਦਾ ਹੈ ਕਿ ਹੁਣ ਕਿਸਾਨਾਂ ਨੂੰ
ਨਿੱਕੇ ਨਿੱਕੇ ਬੱਚਿਆਂ ਵਾਂਗੂੰ
ਜੀਵਨ ਦੀ ਪ੍ਰੀਖਿਆ ਵਿੱਚ
ਸਫ਼ਲ ਹੋਣ ਦੇ ਲਈ
ਖ਼ੁਦ ਹੀ ਦੇਣਾ ਪੈ ਰਿਹਾ ਹੈ  ਪੇਪਰ,
ਉਹ ਅੱਜ ਤੇ ਕੱਲ੍ਹ ਵੀ
ਪ੍ਰੀਖਿਆਵਾਂ ਦਿੰਦੇ ਰਹਿਣਗੇ ,
ਧਰਨਿਆਂ ਮੁਜ਼ਾਰਿਆਂ ਦੇ ਰੂਪ ਵਿੱਚ
ਜ਼ਿੰਦਗੀ ਦਾ ਇਮਤਿਹਾਨ ਦਿੰਦੇ ਰਹਿਣਗੇ।
ਜਦ ਤੱਕ ਉਹ ਸਮਝਣਗੇ ਨਹੀਂ ਆਪਣਾ ਸੱਚ ,
ਉਹ ਆੜਤੀਆਂ ਅਤੇ ਸਰਕਾਰਾਂ ਦੇ ਹੱਥਾਂ ਵਿੱਚ
ਕਠਪੁਤਲੀਆਂ ਬਣੇ ਭਟਕਦੇ ਰਹਿਣਗੇ।
ਭ੍ਰਸ਼ਟ ਵਪਾਰੀਆਂ ਦੇ ਇਸ਼ਾਰਿਆਂ ਤੇ
ਕਠਪੁਤਲੀਆਂ ਬਣੇ ਨੱਚਦੇ ਰਹਿਣਗੇ।
ਉਹ ਆਪਣਾ ਦੁੱਖੜਾ ਕਿਸ ਨੂੰ ਕਹਿ ਸਕਣਗੇ ?
ਉਹ ਤਾਂ ਹਰ ਵੇਲੇ ਆਪਣਿਆਂ ਹੱਥੋਂ ਰੁੱਲਦੇ ਰਹਿਣਗੇ।
ਲਗਾਤਾਰ ਬਿਨਾਂ ਰੁਕੇ ਨੱਚਦੇ ਰਹਿਣਗੇ ।

ਅੱਜ ਚਾਹੀਦਾ ਹੈ ਕਿਸਾਨਾਂ ਨੂੰ ,
ਉਹ ਸਮਝਣ ਆਪਣੇ ਹਾਲਾਤਾਂ ਨੂੰ ।
ਉਹ ਆਪਣਾ ਆਪ ਸੰਭਾਲੀ ਰਖੱਣ,
ਉਹ ਆਪਣੀ ਜ਼ਿੰਦਗੀ ਦੇ ਜੰਜਾਲ ਵਿੱਚੋਂ
ਨਿਕਲਣ ਦਾ
ਖ਼ੁਦ ਹੀ ਉਪਰਾਲਾ ਕਰਨ।
ਮੁਸੀਬਤ ਵਿੱਚ ਪਇਆ ਹੋਇਆ ਬੰਦਾ
ਸੰਘਰਸ਼ ਕਰਕੇ ਹੀ ਜ਼ਿੰਦਗੀ ਵਿੱਚ ਪਾਰ ਪਾਉਂਦਾ ਰਿਹਾ ਹੈ।
ਆਪਣੇ ਆਪ ਨੂੰ ਮੰਜ਼ਿਲ ਤੱਕ ਪਹੁੰਚਾਉਂਦਾ ਰਿਹਾ ਹੈ।
05/01/2025.
Written by
Joginder Singh
28
 
Please log in to view and add comments on poems