Submit your work, meet writers and drop the ads. Become a member
Jan 5
ਆਦਮੀ ਜਦੋਂ ਮਰਨਾ ਚਾਹੁੰਦਾ ਹੈ
ਕੀ ਉਸ ਨੂੰ ਰੋਕਣਾ ਚਾਹੀਦਾ ਹੈ
ਮੇਰਾ ਮੰਨਨਾ ਹੈ
ਉਸ ਨੂੰ ਆਪਣੀ ਇੱਛਾ ਪੂਰੀ ਕਰਨ ਦਿਓ
ਜੇਕਰ ਉਹ ਰੱਬ ਦੇ ਚਰਨਾਂ ਚ ਹੀ ਜਾਣਾ ਚਾਹੇਗਾ
ਤਾਂ ਕੀ ਉਹ ਰੱਬ ਨੂੰ ਮਿਲ ਜਾਵੇਗਾ ।
ਰੱਬ ਕਿਥੇ ਹੋਰ ਨਹੀਂ
ਸਾਡੇ ਮਨਾਂ ਵਿੱਚ ਵੱਸਦਾ ਹੈ ,
ਇਸ ਸੱਚ ਨੂੰ ਮੰਨਣ ਵਿੱਚ
ਕਿਉਂ ਹਰ ਕੋਈ ਡਰਦਾ ਹੈ।
ਬੇਵਕਤ ਮਰਨ ਨਾਲੋਂ
ਜ਼ਿੰਦਗੀ ਵਿੱਚ ਕਸ਼ਟ ਝੱਲਣਾ ਚੰਗਾ ਹੈ।
ਇਸ ਨੂੰ ਸਮਝਦਾ ਨਹੀਂ ਬੰਦਾ ਹੈ ,
ਜ਼ਿੰਦਗੀ ਲੱਗਣ ਲੱਗਦੀ ਇੱਕ ਫੰਦਾ ਹੈ।
ਜਿੰਦਗੀ ਖੁੱਲ ਕੇ ਜੀਓ ,ਐਵੇਂ ਹੀ ਨਾ ਰੋਂਦੇ ਰਹੋ।
ਜ਼ਿੰਦਗੀ ਇੱਕ ਝਮੇਲਾ ਨਹੀਂ
ਇਹ ਇੱਕ ਬਹੂ ਰੰਗੀ ਮੇਲਾ ਹੈ
ਆਓ ਇਸ ਮੇਲੇ ਦਾ ਆਨੰਦ ਮਾਨੀਏ
ਜ਼ਿੰਦਗੀ ਵਿੱਚ ਆਪਣੇ ਆਪ ਨੂੰ ਪਹਿਚਾਣੀਏ

ਜੇਕਰ ਕੋਈ ਮਰਨਾ ਹੀ ਚਾਹੁੰਦਾ ਹੈ
ਇੱਕ ਵਾਰ ਰੱਜ ਕੇ ਉਸ ਨਾਲ
ਖੁੱਲੇ ਦਿਲ ਨਾਲ ਵਿਚਾਰ ਵਟਾਂਦਰਾ ਕਰੀਏ।
ਉਸ ਨਾਲ ਜੀ ਭਰ ਕੇ ਗੱਲਾਂ ਕਰੀਏ ,
ਉਸਦੇ ਅੰਦਰ ਚੜਦੀ ਕਲਾ ਚ
ਰਹਿਣ ਦੇ ਵਿਚਰਨ ਦੀ
ਚਾਹਤ ਭਰੀਏ ।
ਮੌਤ ਇੱਕ ਸੱਚਾਈ ਹੈ
ਪਰ ਜ਼ਿੰਦਗੀ ਨੇ ਇਸ ਦੀ
ਆਪਣੀ ਰੰਗਾਂ ਤੇ ਖੂਬਸੂਰਤੀ ਨਾਲ
ਮਰਨ ਦੀ ਕੀਤੀ ਹੋਈ ਭਰਪਾਈ ਹੈ ,
ਸਮੇਂ ਤੋਂ ਪਹਿਲਾਂ ਮਰਨ ਦੀ ਇੱਛਾ ਕਰਨਾ
ਇੱਕ ਬਹੁਤ ਵੱਡੀ ਬੁਰਾਈ ਹੈ ।
ਸਮੈ ਤੋਂ ਪਹਿਲਾਂ ਮਰਨ ਦੇ ਬਾਬਤ
ਕਦੇ ਵੀ ਨਾ ਸੋਚੋ, ‌ ਬਲਕਿ ਜ਼ਿੰਦਗੀ ਬਾਰੇ
ਇਸ ਨੂੰ ਗੁਲਜ਼ਾਰ ਕਰਨ ਬਾਰੇ ਸੋਚੋ।
ਐਵੇਂ ਨਹੀਂ ਦੁੱਖਾਂ ਭਰੀ ਜ਼ਿੰਦਗੀ ਨੂੰ ਕੁਰੀਦਦੇ ਰਹੋ।
Written by
Joginder Singh
26
 
Please log in to view and add comments on poems