Submit your work, meet writers and drop the ads. Become a member
Dec 2024
ਸ਼ਰਾਬ ਨਾ ਪੀਓ,
ਇਸ ਜ਼ਿੰਦਗੀ ਨੂੰ ਖੁੱਲ ਕੇ ਜੀਓ।

ਇਹ ਖੋਹ ਲੈਂਦੀ
ਬੰਦੇ ਤੋਂ ਖ਼ਵਾਬ ਤੇ ਸ਼ਬਾਬ
ਪਰੰਤੂ
ਬੰਦਾ ਇਸ ਸੱਚ ਨੂੰ
ਸਮਝਦਾ ਹੀ ਨਹੀਂ ।
ਉਹ ਆਪਣੇ ਆਪ ਨੂੰ
ਹਮੇਸ਼ਾ ਮੰਨਦਾ ਸਹੀ।
ਸ਼ਰਾਬ ਨਾ ਪੀਓ ,
ਇਸ ਜ਼ਿੰਦਗੀ ਨੂੰ ਖੁੱਲ ਕੇ ਜੀਓ।

ਬੰਦਾ ਸੋਚੇ ਮੈਂ ਇਸ ਨੂੰ ਪੀ ਰਿਹਾ ਹਾਂ।
ਖ਼ਬਰੇ ਸ਼ਰਾਬ ਸੋਚਦੀ ਹੋਵੇ ,
ਮੈਂ ਬੰਦੇ ਨੂੰ ਪੀ ਰਹੀ ਹਾਂ।
Written by
Joginder Singh
  153
 
Please log in to view and add comments on poems