Submit your work, meet writers and drop the ads. Become a member
Dec 2024
ਇਸ਼ਕ ਦੀ ਕੂਕ
ਜਦੋਂ ਦਿਲੋਂ ਨਿਕਲਦੀ ਹੈ
ਤਾਂ ਲੰਬੀਆਂ ਪੈੜਾਂ ਵੀ
ਜਾਂਦੀਆਂ ਹਨ ਘੱਟ ।
ਜ਼ਿੰਦਗੀ ਵਿੱਚ
ਪਿਆਰ ਭਰੀ ਖੁਸ਼ਬੂ
ਸੰਮੋਹਣ ਬਣ ਕੇ
ਫੈਲਦੀ ਜਾਂਦੀ ਹੈ।
ਮਨ ਦੇ ਅੰਦਰ ਛੁਪੇ
ਅਹਿਸਾਸਾਂ ਵਿੱਚ
ਰਵਾਨਗੀ ਤੇ ਠੰਡਕ
ਆ ਜਾਂਦੀ ਹੈ।
ਜ਼ਿੰਦਗੀ ਦੇ
ਅਸਮਾਨ ਵਿੱਚ
ਰੰਗ ਬਿਰੰਗੀਆਂ
ਹਸਰਤਾਂ ਤੇ ਤਾਂਘਾਂ
ਇੰਦਰਧਨੁਸ਼ ਬਣ ਕੇ
ਛਾ ਜਾਂਦੀਆਂ ਹਨ।
ਮਨ ਦੇ ਅੰਦਰ ਦੀਆਂ
ਤਲਖੀਆਂ ਖ਼ਤਮ
ਹੋ ਜਾਂਦੀਆਂ ਹਨ।
Written by
Joginder Singh
46
 
Please log in to view and add comments on poems