Submit your work, meet writers and drop the ads. Become a member
Nov 2024
ਬੱਚੇ
ਵੱਡਿਆਂ ਤੋਂ
ਸਿੱਖਦੇ ਹਨ
ਚੰਗੀਆਂ ਮਾੜੀਆਂ ਗੱਲਾਂ।
ਉਹ ਚਾਹੁੰਦੇ ਹਨ
ਦਿਲੋਂ ਮਿਹਨਤ ਕਰਨਾ
ਹਰ ਸਮੇਂ ਅੱਗੇ ਹੀ ਅੱਗੇ ਵਧਣਾ।
ਸੱਚ
ਕਦੀ ਕਦਾਈਂ
ਬੱਚੇ ਸੋਚਦੇ ਹਨ
ਪਤਾ ਨਹੀਂ
ਕਦੋਂ ਸਾਡੇ ਵੱਡੇ ਵਡੇਰੇ
ਛੱਡਣਗੇ ਅੰਦਰੋਂ ਬਾਹਰੋਂ ਸੜਨਾ,
ਹਰ ਵੇਲੇ
ਛੋਟੀਆਂ ਛੋਟੀਆਂ ਗੱਲਾਂ ਤੇ ਲੜਨਾ।
01/03/2013.
Written by
Joginder Singh
41
 
Please log in to view and add comments on poems