Hello + Poetry
Classics
Words
Blog
F.A.Q.
About
Contact
Guidelines
© 2025 HePo
by
Eliot
Submit your work, meet writers and drop the ads.
Become a member
Joginder Singh
Poems
Nov 2024
ਚੰਨ ਅਤੇ ਨੀਮ ਪਹਾੜੀ ਪਿੰਡ ਦਾ ਆਦਮੀ
ਨੀਮ ਪਹਾੜੀ
ਪਿੰਡ ਦੀ
ਉਦਾਸ ਜ਼ਿੰਦਗੀ ਵਿੱਚ
ਚਿੰਤਾ ਗ੍ਰਸਤ ਪਿੰਡ ਦਾ ਆਦਮੀ
ਧੁਰ ਅੰਦਰ ਤੱਕ ਚੁੱਪ ਹੈ ।
ਚੰਨ
ਸਿਆਹ ਕਾਲੀਆਂ ਬਦਲੀਆਂ ਨਾਲ
ਰਿਹਾ ਹੈ ਖੇਡ ।
ਤੇਜ਼ ਹਵਾਵਾਂ ਚੱਲ ਰਹੀਆਂ ਹਨ,
ਵਿੱਚ ਵਿੱਚ ਤੇਜ਼ ਗਰਜ਼ ਦੇ ਨਾਲ਼
ਬੱਦਲਾਂ ਦੇ ਝੁਰਮੁਟ ਵਿੱਚੋਂ
ਬਿਜਲੀ ਮਾਰਦੀ ਪਈ ਹੈ ਲਿਸ਼ਕਾਰੇ ।
ਇੰਜ਼ ਜਾਪਦਾ ਹੈ ਕਿ
ਬਿਜਲੀ
ਪਿੰਡ ਦੀ ਜ਼ਿੰਦਗੀ ਨੂੰ
ਆਪਣੀਆਂ ਯਾਦਾਂ ਦੇ ਅੰਦਰ
ਵਸਾ ਕੇ ਰੱਖਣ ਦੇ ਵਾਸਤੇ
ਖਿੱਚ ਰਹੀ ਹੋਵੇ
ਨੀਮ ਪਹਾੜੀ ਪਿੰਡ ਦੀ ਤਸਵੀਰ ।
ਪਤਾ ਨਹੀਂ ਕਿਉਂ ਬਿਜਲੀ
ਖਿੱਚ ਰਹੀ ਹੈ
ਰਹਿ ਰਹਿ ਕੇ
ਪਿੰਡ ਦੀਆਂ ਬਹੁਤ ਸਾਰੀਆਂ ਤਸਵੀਰਾਂ।
ਅਚਾਨਕ ਬਾਰਿਸ਼ ਹੋਣ ਲੱਗੀ,
ਮਨ ਨੂੰ ਕੁਝ ਠੰਡਕ ਮਿਲਣ ਲੱਗੀ।
ਇਸੇ
ਨੀਮ ਪਹਾੜੀ ਪਿੰਡ ਦੀ
ਕੈਦ ਨੂੰ ਝਲਦਾ ਹੋਇਆ ਇਕ ਆਦਮੀ
ਸੋਚਦਾ ਹੈ ਕਿ
ਪਤਾ ਨਹੀਂ ਲਾਈਟ ਕਦੋਂ ਆਵੇਗੀ,
ਕਦੋਂ ਲਿਖ ਸਕਾਂਗਾ ਮੈਂ ,
ਬੱਚਿਆਂ ਨੂੰ ਪੜ੍ਹਾਉਣ ਵਾਸਤੇ
ਕੁਝ ਔਖੇ ਪ੍ਰਸ਼ਨਾਂ ਦੇ ਉੱਤਰ
ਆਪਣੀ ਨੋਟ ਬੁੱਕ ਵਿੱਚ।
ਸਾਲ ਬੀਤ ਚੱਲਿਆ ਹੈ,
ਪਰ ਸਿਲੇਬਸ ਹੁਣ ਤੱਕ ਪੂਰਾ ਨਹੀਂ ਹੋਇਆ ।
ਜਦੋਂ ਉਹ ਆਦਮੀ
ਸੋਚ ਰਿਹਾ ਸੀ
ਆਪਣੀ ਜ਼ਿੰਦਗੀ ਨੂੰ
ਸਕੂਲ ਤੱਕ ਸੀਮਿਤ ਕਰਕੇ ,
ਓਹ
ਆਪਣੇ ਆਪ ਨੂੰ
ਜ਼ਿੰਦਗੀ ਦੇ ਜੰਜਾਲ ਵਿੱਚ
ਰਿਹਾ ਸੀ ਜਕੜ।
ਠੀਕ ਉਸੀ ਸਮੇਂ
ਚੰਨ ਹਨੇਰੀ ਰਾਤ ਵਿੱਚ
ਉਸ ਆਦਮੀ ਦੇ ਘਰ ਉੱਪਰ
ਕਾਲੀਆਂ ਬਦਲੀਆਂ ਨਾਲ
ਰਿਹਾ ਸੀ ਖੇਡ।
ਉਹ ਆਦਮੀ
ਫਿਕਰਾਂ ਨਾਲ ਆਪਣੇ ਆਪ ਨੂੰ ਜਕੜ,
ਸਮਝ ਰਿਹਾ ਸੀ ਖੁਦ ਨੂੰ ਇੱਕ ਕੈਦ ਵਿੱਚ।
ਅਚਾਨਕ
ਚੰਨ ਨੂੰ
ਸਿਆਹ ਕਾਲੀਆਂ ਬਦਲੀਆਂ ਨੇ
ਲਿਆ ਸੀ ਪੂਰੀ ਤਰ੍ਹਾਂ ਢੱਕ।
ਉਸੀ ਵੇਲੇ
ਉਹ ਆਦਮੀ ਸੋਚ ਰਿਹਾ ਸੀ,
ਮੈਨੂੰ ਕਦੋਂ ਮਿਲੇਗੀ ਮੁਕਤੀ,
ਤੇ ਆਪਣਾ ਫਲਕ ।
ਉਸੀ ਸਮੇਂ
ਬਿਜਲੀ
ਹਨੇਰੀ ਬਦਲੀਆਂ ਵਿੱਚੋਂ
ਘੁੱਪ ਹਨੇਰੀ ਰਾਤ ਵਿੱਚ
ਅੱਧ ਸੁੱਤੇ , ਹਨੇਰੇ ਚ ਡੁੱਬੇ ਪਿੰਡ ਉੱਪਰ ਚਮਕੀ।
ਨੀਮ ਪਹਾੜੀ ਪਿੰਡ ਦਾ ਆਦਮੀ
ਆਪਣੀ ਜ਼ਿੰਦਗੀ ਬਾਰੇ ਸੋਚ ਰਿਹਾ ਸੀ,
ਉਹ ਚੰਨ, ਹਨੇਰੀ ਰਾਤ ਵਿੱਚ ਕਾਲੀਆਂ ਬਦਲੀਆਂ,
ਗਰਜ਼ਦੇ ਬੱਦਲਾਂ, ਅੱਧ ਸੁੱਤੇ ਪਿੰਡ ਵਿੱਚ ਭੌਂਕਦੇ ਕੁੱਤਿਆਂ,
ਦਮ ਘੋਟੂ ਮਾਹੌਲ ਦੇ ਵਿਚਕਾਰ
ਆਪਣੇ ਮੰਜੇ ਤੇ ਪਿਆ ਸੌਣ ਦੀ ਤਿਆਰੀ ਕਰ ਰਿਹਾ ਸੀ,
ਪਰ ਨਿੰਦਰ ਉਸ ਤੋਂ ਕੋਹਾਂ ਦੂਰ ਸੀ।
ਹੌਲੀ ਹੌਲੀ
ਉਸਦੇ ਮਨ ਅੰਦਰ ਵੀ
ਹਨੇਰਾ ਪਸਰ ਗਿਆ।
ਉਹ ਸੁਖ ਦੀ ਸਾਹ
ਲੈਣ ਲਈ
ਸੀ ਤਰਸ ਗਿਆ।
23/11/2024.
Written by
Joginder Singh
Follow
😀
😂
😍
😊
😌
🤯
🤓
💪
🤔
😕
😨
🤤
🙁
😢
😭
🤬
0
49
Please
log in
to view and add comments on poems