HP
Classics
Words
Blog
F.A.Q.
About
Contact
Guidelines
© 2025 HePo
by
Eliot
Submit your work, meet writers and drop the ads.
Become a member
Joginder Singh
Poems
Nov 2024
ਆਸ਼ਿਕ ਦਾ ਹਾਲ
ਜਿਹੜਾ ਵੀ
ਇਸ਼ਕ ਦੇ ਚੱਕਰ ਚ ਪੈ ਜਾਵੇ,
ਸਚ ਕਹਾਂ ਤਾਂ ਉਹ ਸਮੇਂ ਤੋਂ ਪਹਿਲਾਂ ਰੁਲ ਜਾਵੇ।
ਉਹ ਹਮੇਸ਼ਾ ਕਹਿੰਦਾ ਰਹੇਗਾ ਕਿ
ਇਸ਼ਕ ਸੀ,
ਇਸ਼ਕ ਹੈ,
ਇਸ਼ਕ ਰਹਿੰਦੀ ਵਸਦੀ ਦੁਨੀਆਂ ਤੱਕ ਰਹੇਗਾ ।
ਪਰ ਉਹਦੀ ਕਿਸਮਤ ਚ ਲਿਖਿਆ ਹੈ ਕਿ
ਉਹ ਪੱਥਰ ਦਾ ਸਨਮ ਬਣਿਆ ਰਹੇਗਾ
ਅਤੇ ਉਹ ਘੁੱਟ ਘੁੱਟ ਕੇ ਜੀ ਲਵੇਗਾ,
ਮਗਰ ਆਸ਼ਿਕ ਬਣਨ ਤੋਂ ਕਦੇ ਨਾ ਹਟੇਗਾ ,ਨਾ ਹੀ ਪਿੱਛੇ ਰਹੇਗਾ।
ਜੇਕਰ ਉਹ ਪਿੱਛੇ ਹਟ ਗਿਆ ਤਾਂ ਭੈੜਾ ਜਮਾਨਾ ਕੀ ਕਹੇਗਾ ।
ਅੱਜ ਆਸ਼ਕ ਆਪਣੇ ਦੁੱਖ ਮੋਢਿਆਂ ਤੇ ਚੁੱਕੇ
ਪਿੰਡ ਪਿੰਡ, ਗਲੀ ਗਲੀ, ਸ਼ਹਿਰ ਸ਼ਹਿਰ,ਘੁੰਮਦਾ ਪਿਆ ਹੈ ।
ਉਸ ਦੀ ਦੁੱਖ ਭਰੀ ਹਾਲਤ ਨੂੰ ਕੋਈ ਵੀ ਨਹੀਂ ਸਮਝ ਰਿਹਾ ਹੈ।
ਉਹ ਮਰ ਜਾਏਗਾ ਪਰ ਇਸ਼ਕ ਕਰਨ ਤੋਂ ਪਿੱਛੇ ਨਾ ਹਟੇਗਾ ।
ਜੇਕਰ ਉਹ ਪਿੱਛੇ ਹਟ ਗਿਆ ਤਾਂ ਭੈੜਾ ਜਮਾਨਾ ਕੀ ਕਹੇਗਾ।
ਅੱਜ ਵੀ ਉਸ ਦੇ ਸਾਹਮਣੇ
ਆਸ਼ਕਾਂ ਦਾ ਇਤਿਹਾਸ
ਇੱਕ ਚਾਨਣ ਮੁਨਾਰਾ ਬਣ ਕੇ ਖੜਾ ਹੈ ,
ਇਸ਼ਕ ਦਾ ਜਜਬਾ ਹੀ ਸਭ ਜਜਬਿਆਂ ਤੋਂ ਬੜਾ ਹੈ।
ਉਹਨਾਂ ਦੀਆਂ ਕੁਰਬਾਨੀਆਂ ਦੇ
ਪਾਕ ਜਜ਼ਬਿਆਂ ਦੀ ਖਾਤਰ
ਅੱਜ ਆਸ਼ਿਕ ਬਣਿਆ ਹੈ ਪ੍ਰੇਮ ਲਈ ਪਾਤਰ ।
ਉਸ ਦੀ ਝੋਲੀ ਚ ਹਮਦਰਦੀ ਦੇ ਕੁਝ ਬੋਲ ਦਿਲੋਂ ਦੇ ਦਿਓ ।
ਉਹ ਉਲਫਤ ਦੇ ਰਿਸ਼ਤਿਆਂ ਦੀ ਪਵਿੱਤਰਤਾ ਦੇ ਲਈ ਉਹਨਾਂ ਸਾਰਿਆਂ ਨੂੰ ਸੱਦਾ ਦੇ ਰਿਹਾ ਹੈ।
ਵੇ ਰੱਬਾ, ਤੂੰ ਉਹਨਾਂ ਪਾਕ ਰੂਹਾਂ ਦੀਆਂ ਧੜਕਣਾਂ ਨੂੰ
ਆਸ਼ਕਾਂ ਦੇ ਦਿਲਾਂ ਅੰਦਰ ਸੰਭਾਲ ਕੇ ਰੱਖੀਂ।
ਆਸ਼ਕ ਹਮੇਸ਼ਾ ਗੂੰਗਾ ਤੇ ਜੜ ਬਣ ਕੇ ਰਹੇਗਾ ।
ਉਹ ਆਪਣਾ ਦੁੱਖ ਦਰਦ ਕਿਸੇ ਨੂੰ ਨਹੀਂ ਕਹੇਗਾ।
ਜ਼ਿੰਦਗੀ ਦੇ ਸਾਰੇ ਮੌਸਮਾਂ ਨੂੰ ਖੁਸ਼ੀ ਖੁਸ਼ੀ ਸਹੇਗਾ।
ਇਸ਼ਕ ਲਈ ਜੀਏਗਾ ਤੇ ਇਸ਼ਕ ਲਈ ਮਰੇਗਾ।
ਉਹ ਪ੍ਰੇਮ ਨਗਰ ਵੱਲ ਆਪਣੇ ਕਦਮਾਂ ਨੂੰ ਚੁੱਕਦਾ ਰਹੇਗਾ।
ਓਹ ਕਦੇ ਵੀ ਉਫ਼ ਨਹੀਂ ਕਰੇਗਾ।
ਉਹ ਦੁਨੀਆਂ ਦੇ ਤਾਨੇ ਮਿਹਣੇ ਖੁਸ਼ੀ ਖੁਸ਼ੀ ਸਹੇਗਾ ।
Written by
Joginder Singh
Follow
😀
😂
😍
😊
😌
🤯
🤓
💪
🤔
😕
😨
🤤
🙁
😢
😭
🤬
0
37
Please
log in
to view and add comments on poems