Submit your work, meet writers and drop the ads. Become a member
Nov 2024
ਅਜੋਕੇ ਸਮੇਂ ਚ ਰਹਿਣਾ ਬਹੁਤ ਔਖਾ ਹੈ,
ਜਿੱਥੇ ਕਦਮ ਕਦਮ ਤੇ ਮਿਲਦਾ ਧੋਖਾ ਹੈ ,
ਅੱਜ ਫਿਰਕਾ ਪ੍ਰਸਤੀ ਨੇ ਖੁੰਝ ਲਿਆ ਸਾਥੋਂ
ਅੱਗੇ ਵਧਣ, ਤਰਕੀ ਕਰਨ ਦਾ ਮੌਕਾ ਹੈ।
ਅਜੋਕੇ ਸਮੇਂ ਦੇ ਰਾਂਝੇ, ਅਕਲ ਤੋਂ ਵਾਂਝੇ,
ਕਰਦੇ ਮਾੜੀਆਂ ਹਰਕਤਾਂ, ਕਿੰਵੇ ਹੋਊ ਬਰਕਤਾਂ।

ਸਮਾਂ ਤਾਂ ਹਮੇਸ਼ਾ ਹੀ ਚੰਗਾ ਹੁੰਦਾ ਹੈ,
ਫਿਰ ਸਾਨੂੰ ਅਜੋਕਾ ਸਮੇਂ ਕਿਉਂ ਮਾੜਾ ਲੱਗਦਾ ਹੈ,
ਲੱਗਦਾ ਹੈ , ਸਾਡੀ ਬੇਅਕਲੀ ਨੇ, ਮਨਾਂ ਵਿੱਚ,
ਹਰ ਵੇਲੇ ਚੋਰੀ ਸੀਨਾ ਜ਼ੋਰੀ ਦਾ ਜ਼ਹਿਰ ਭਰ ਦਿੱਤਾ ਹੈ।
ਤਾਂ ਹੀ ਤਾਂ ਅਜੋਕੇ ਸਮਿਆਂ ਵਿੱਚ ਰਹਿਣਾ ਔਖਾ ਲੱਗਦਾ ਹੈ।
Written by
Joginder Singh
26
 
Please log in to view and add comments on poems