Submit your work, meet writers and drop the ads. Become a member
Nov 2024
ਤੁਸੀਂ ਦਿਲ ਨਾਲ ਕੰਮ ਕਿਉਂ ਨਹੀਂ ਕਰਦੇ
ਹਰ ਵੇਲੇ ਵਿਹਲੇ ਬੈਠੇ ਹੋਏ ਨਜ਼ਰ ਆਉਂਦੇ ਹੋ
ਜਾਂ ਫਿਰ ਕਦੇ ਕਦੇ
ਇਧਰ ਉਧਰ ਬੰਦਰਾਂ ਵਾਂਗ ਟਪੂਸੀਆਂ ਭਰਦੇ ਹੋ ।

ਕਦੇ ਕਦੇ ਕੰਮ ਕਰਦੇ ਨਜ਼ਰ ਆਉਂਦੇ ਹੋ,
ਉਹ ਵੀ ਵਾਰ ਵਾਰ ਟੋਕਣ ਤੋਂ ਬਾਅਦ,
ਇਹ ਠੀਕ ਨਹੀਂ ਹੈ , ਕਾਕਾ ਜੀ,
ਤੁਸੀਂ ਦਿਲ ਲਗਾ ਕੇ ਕੰਮ ਕਰੋ,
ਮਾਰੋ ਨਾ ਹੁਣ ਡਾਕਾ ਜੀ।

ਤੁਸੀਂ ਕੰਮ ਸ਼ੁਰੂ ਕਰਦਿਆਂ ਹੀ
ਬਦਨ ਢਿੱਲਾ ਛੱਡ ਕੇ
ਬਹੁਤ ਜ਼ਿਆਦਾ ਥੱਕ ਜਾਣ ਦੀ
ਕਰਦੇ ਰਹਿੰਦੇ ਹੋ ਸ਼ਿਕਾਇਤ,
ਇਹ ਵਤੀਰਾ ਬਿਲਕੁਲ ਨਹੀਂ ਹੈ ਜਾਇਜ਼।

ਬੰਦਾ ਜੇਕਰ ਵਿਹਲਾ ਬੈਠਣਾ ਸਿੱਖ ਜਾਵੇ,
ਉਹ ਕਿਸੇ ਨੂੰ ਵੀ ਨਾ ਭਾਵੇ।
ਅਜਿਹੀਆ ਬੰਦਾ ਜੇਕਰ ਦਿਨ ਭਰ
ਦੁਨਿਆਵੀ ਕਿਰਿਆ ਕਲਾਪਾਂ ਨੂੰ ਵੇਖਦਾ ਰਹੇ ,
ਕੋਈ ਵੀ ਕੰਮ ਨਾ ਕਰੇ,
ਤਾਂ ਵੀ ਛੇਤੀ ਹੀ ਥੱਕ ਜਾਂਦਾ ਹੈ
ਅਤੇ ਕਦੇ ਕਦੇ ਤਾਂ ਉਸਦੀ
ਵਾਰ ਵਾਰ ਕੀਤੀ ਜਾਣ ਵਾਲੀ ਬਕਵਾਸ
ਜ਼ਿੰਦਗੀ ਦੇ ਸੁਆਦਾਂ ਨੂੰ ਕਸੈਲਾ ਬਣਾ ਦਿੰਦੀ ਹੈ ।

ਵਧੀਆ ਰਹੇਗਾ ਅਸੀਂ ,
ਸਮੇਂ ਸਮੇਂ ਤੇ ਆਪਣੇ ਕੰਮਾਂ ਦੀ ਕਰੀਏ ਪੜਚੋਲ।

ਸੱਚ ਤਾਂ ਇਹ ਹੈ ਕਿ
ਕੰਮ ਕੋਈ ਸਜ਼ਾ ਨਹੀਂ ਹੈ ਜੀ।
ਇਸ ਤੋਂ ਬਿਨਾਂ
ਬੰਦੇ ਨੂੰ ਜ਼ਿੰਦਗੀ ਵਿੱਚ
ਪ੍ਰਾਪਤ ਨਹੀਂ ਹੁੰਦੀ,
ਜ਼ਿੰਦਗੀ ਵਿੱਚ ਧਨ, ਦੌਲਤ, ਸ਼ੋਹਰਤ।
ਇਹ ਰੱਬ ਦੀ ਰਜ਼ਾ ਹੈ ਕਿ
ਬੰਦਾ ਦਿਨ ਰਾਤ ਰੱਜ ਕੇ ਕੰਮ ਕਰੇ,
ਉਹ ਕਦੇ ਕੰਮ ਕਰਨ ਤੋਂ ਪਿੱਛੇ ਨਾ ਹਟੇ।
Written by
Joginder Singh
40
 
Please log in to view and add comments on poems