Submit your work, meet writers and drop the ads. Become a member
Nov 2024
ਜ਼ਿੰਦਗੀ ਸਮੇਂ ਵਿੱਚੋਂ ਲੰਘ ਰਿਹਾ
ਇੱਕ ਪੜ੍ਹਾਅ ਭਰ ਹੈ ,
ਇੱਥੇ ਆਦਮੀ ਜਨਮਦਾ ਹੈ ,
ਆਪਣੀ ਜ਼ਿੰਦਗੀ ਜਿਉਂਦਾ ਹੈ,
ਤੇ ਸਮੇਂ ਪੂਰਾ ਹੋਣ ਤੇ
ਸਮੇਂ ਦੇ ਧੁਰ ਅੰਦਰ ਗੁਆਚ ਜਾਂਦਾ ਹੈ।


ਜ਼ਿੰਦਗੀ ਸਮੇਂ ਦੇਵਤਾ ਨੂੰ ਕੀਤੀ ਗਈ ਬੰਦਗੀ ਹੈ ,
ਇਸ ਬੰਦਗੀ ਤੋਂ ਬਾਅਦ ਹੋ ਜਾਂਦੀ ਰਵਾਨਗੀ ਹੈ ,
ਇਸ ਬਾਬਤ ਨਹੀਂ ਹੋਣੀ ਚਾਹੀਦੀ ਹੈਰਾਨਗੀ ਹੈ ।
Written by
Joginder Singh
51
 
Please log in to view and add comments on poems