ਇਹੋ ਜਿਹਾ ਮੈਂ ਕੰਮ ਨਹੀਂ ਕੀਤਾ
ਇਹੋ ਜਿਹਾ ਮੈਂ ਕੁਝ ਨਹੀਂ ਕੀਤਾ,
ਡਰਨਾ ਪੈ ਜਾਏ ਮੈਂਨੂੰ,
ਅੱਗ ਕਿਸੇ ਦੇ ਜਿਸਮ ਨੂੰ ਲਾਕੇ,
ਸੜਨਾ ਪੈ ਜਾਏ ਮੈਂਨੂੰ,
ਇਹੋ ਜਿਹਾ ਮੈਂ ਕੁਝ ਨਹੀਂ ਕੀਤਾ |
ਮੈਂ ਕਿਸੇ ਤੋਂ ਲੈ ਨਹੀਂ ਖਾਧਾ,
ਪੈਸਾ ਹੋਵੇ ਜਾਂ ਪ੍ਰਸ਼ਾਦਾ,
ਧੀ - ਭੈਣ ਦੀ ਇੱਜ਼ਤ ਕੀਤੀ,
ਇੱਜ਼ਤ ਮੇਰੀ ਦੇ ਵਿੱਚ ਵਾਧਾ,
ਇਲਜ਼ਾਮ ਆਪਣਾ ਕਿਸੇ ਦੇ ਸਿਰ ਤੇ,
ਮੜ੍ਹਨਾ ਪੈ ਜਾਏ ਮੈਂਨੂੰ,
ਮੈਂ ਇਹੋ ਜਿਹਾ ਕੁਝ ਨਹੀਂ ਕੀਤਾ,
ਡਰਨਾ ਪੈ ਜਾਏ ਮੈਂਨੂੰ |
ਨਾ ਮੈਂ ਮਰਨਾ ਲੈਕੇ ਫਾਹੇ,
ਨਾ ਸੜਕ ਨਾ ਵਿੱਚ ਚੌਰਾਹੇ,
ਟੂਣਾ ਵੀ ਮੈਂ ਕਦੇ ਨਾ ਕੀਤਾ,
ਦੁਨੀਆਂ ਜਿਸਦੇ ਲੈਂਦੀ ਲਾਹੇ,
ਕਿਉਂ ਅੱਗੇ ਮੌਤ ਦੇ ਹੱਥ ਜੋੜਕੇ,
ਖੜ੍ਹਨਾ ਪੈ ਜਾਏ ਮੈਂਨੂੰ,
ਮੈਂ ਇਹੋ ਜਿਹਾ ਕੰਮ ਨਹੀਂ ਕੀਤਾ,
ਡਰਨਾ ਪੈ ਜਾਏ ਮੈਂਨੂੰ |
ਮੈਂ ਆਪਣਾ ਸੰਵਿਧਾਨ ਬਚਾਵਾਂ,
ਕੌਡੀ ਨਾ ਸਰਕਾਰ ਦੀ ਖਾਵਾਂ,
ਗੱਦਾਰੀ ਤੋਂ ਚੰਗਾ ਹੋਊ,
ਲੈ ਲਾਂ ਮੌਤ ਦੇ ਸੰਗ ਮੈਂ ਲਾਵਾਂ,
ਫੁੱਟ ਦੇ ਕਰਕੇ ਆਪਣਿਆਂ ਨਾਲ,
ਯਸ਼ੂ ਲੜਨਾ ਪੈ ਜਾਏ ਮੈਂਨੂੰ,
ਮੈਂ ਇਹੋ ਜਿਹਾ ਕੰਮ ਨਹੀਂ ਕੀਤਾ,
ਡਰਨਾ ਪੈ ਜਾਏ ਮੈਂਨੂੰ,
ਅੱਗ ਕਿਸੇ ਦੇ ਜਿਸਮ ਨੂੰ ਲਾਕੇ,
ਸੜਨਾ ਪੈ ਜਾਏ ਮੈਂਨੂੰ,
ਮੈਂ ਇਹੋ ਜਿਹਾ ਕੰਮ ਨਹੀਂ ਕੀਤਾ |
ਇਹੋ ਜਿਹਾ ਮੈਂ ਕੰਮ ਨਹੀਂ ਕੀਤਾ ਯਸ਼ੂ ਜਾਨ