Submit your work, meet writers and drop the ads. Become a member
Dec 2016
ਐ ਮੇਰੇ ਮਨ ਤੂੰ
ਕਿਉਂ ਮੇਰਾ-ਮੇਰਾ ਕਰਦਾ ਏ ।

ਕਿ ਹੈ ਤੇਰੇ ਕੋਲ
ਕਾਹਦਾ ਅਹੰਕਾਰ ਕਰਦਾ ਏ ।

ਐ ਜੋ ਸ਼ਰੀਰ ਹੈ
ਇਹ ਵੀ ਪਰਾਇਆ ਹੈ ।

ਪੰਜ ਤੱਤਾਂ ਦਾ ਸ਼ਰੀਰ
ਕੁਝ ਚਿਰ ਲਈ ਤੇਰੇ ਨਸੀਬ ਆਇਆ ਹੈ ।

ਇਕ ਦਿਨ ਇਸਨੇ ਵੀ ਮੁਕ ਜਾਣਾ
ਦਸ ਤੂੰ ਕਾਹਦਾ ਮਾਣ ਕਰਦਾ ਏ ।

ਐ ਮੇਰੇ ਮਨ ਤੂੰ .......

ਐ ਜਿਸ ਮਾਇਆ ਪਿੱਛੇ
ਤੂੰ ਅਹੰਕਾਰੀ ਹੋ ਗਿਆ ।

ਸੱਚ ਕਵਾ ਇਹ ਅੱਜ ਤਕ
ਕਿਸੇ ਦੀ ਨਹੀਂ ਹੋਈ ਆ ।

ਇਸ ਮਾਇਆ ਨੇ ਵੀ
ਅੱਗੇ ਕੰਮ ਨਿਓ ਆਉਣਾ ।

ਸੱਚ ਕਵਾ ਤੂੰ
ਨਾਮ ਤੋਂ ਬਿਨਾ ਰੋਏਂਗਾ ।

ਦੱਸ ਤੂੰ ਕਿਉਂ ਹੁਣ ਸੁਣਦਾ ਨਹੀਂ
ਕਿਉਂ ਜਿਦ ਕਰਦਾ ਏ ।

ਐ ਮੇਰੇ ਮਨ ਤੂੰ .......

ਰਾਵਣ ਸਿਕੰਦਰ ਵਰਗੇ ਵੀ
ਅੰਤ ਨੂੰ ਖਾਲੀ ਹੱਥ ਗਏ ਨੇ ।

ਕੁਛ ਨਹੀਂ ਗਿਆ ਨਾਲ ਇਨ੍ਹਾਂ ਦੇ
ਅੰਤ ਨੂੰ ਕਲੇ ਪਏ ਨੇ ।

ਜਪ ਲੈ ਨਾਮ ਤੂੰ
ਜਪਿਆ ਹੀ ਤਾਂ ਤਾਰਨਾ ਏ ।

ਐ ਮੇਰੇ ਮਨ ਤੂੰ
ਕਿਉਂ ਮੇਰਾ-ਮੇਰਾ ਕਰਦਾ ਏ ।

ਕਿ ਹੈ ਤੇਰੇ ਕੋਲ
ਕਾਹਦਾ ਅਹੰਕਾਰ ਕਰਦਾ ਏ ।
Written by
Sukhbir Singh
244
 
Please log in to view and add comments on poems